Friday, August 3, 2012

ਕਵਿਤਾਵਾਂ ਦੀ ਰਾਣੀ

ਮਾਂ ਤੋਂ ਸੁਣੀ ਕਹਾਣੀ ਵਰਗੀ
ਹਾਣ ਮੇਰੇ ਦੇ ਹਾਣੀ ਵਰਗੀ
ਰਾਤੀਂ ਇਕ ਕੁੜੀ ਦਾ ਸੁਪਨਾ ਆਇਆ
ਕੁੜੀ ਕਵਿਤਾਵਾਂ ਦੀ ਰਾਣੀ ਵਰਗੀ
...
ਹਰ ਕੋਈ ਗੋਦੀ ਚੁਕਣਾ ਚਾਹਵੇ
ਚੁੱਕ ਚੁੱਕ ਸੌ ਸੌ ਲਾਡ ਲ੍ਡਾਵੇ
ਨਾਲ ਸੀਨੇ ਦੇ ਘੁਟ ਘੁਟ ਲਾਵੇ
ਨਵ ਜੰਮੀ ਧੀ ਧਿਆਣੀ ਵਰਗੀ
....
ਓਹਦੀ ਮਿਲਣੀ ਦੁਧ ਮਲਾਈਆਂ ਜਿਵੇਂ
ਨਾ ਮਿਲੇ ਤਾ ਪੀੜ ਜੁਦਾਈਆਂ ਜਿਵੇਂ
ਬੋਲ ਓਹਦੇ ਸ਼ਹਿਨਾਈਆਂ ਜਿਵੇਂ
ਬਜੁਰਗ ਦੀ ਸੋਚ ਸਿਆਣੀ ਵਰਗੀ
......
ਰੱਬ ਦੇ ਨਾਂ ਦੀਆਂ ਨਸਲਾਂ ਵਰਗੀ
ਹਰੀਆਂ ਭਰੀਆਂ ਫਸਲਾਂ ਵਰਗੀ
ਸਦੀਆਂ ਬਾਅਦ ਦੇ ਵਸਲਾਂ ਵਰਗੀ
ਛੋਹ ਓਹਦੀ ਕੋਸੀ ਚਾਹ੍ਣੀ ਵਰਗੀ
.......
ਨਿਘ ਧੂਣੀ ਦਾ ਵਿਚ ਓਹ ਪੋਹ
ਓਹਦੇ ਵਰਗੀ ਇੱਕੋ ਓਹ
ਤਾਹਿਓਂ ਉਸ ਨਾਲ ਐਨਾ ਮੋਹ
ਮੈਨੂ ਪਿਆਸੇ ਮਰਦੇ ਨੂੰ ਪਾਣੀ ਵਰਗੀ
......
ਬੱਚੇ ਦੀ ਵਾਹੀ ਲਕੀਰ ਜਿਹੀ
ਓਹ ਸਿਆਲਾਂ ਦੀ ਹੀਰ ਜਿਹੀ
ਮਨ ਵਸੀ ਸੁਖਵੀਰ ਤਸਵੀਰ ਜਿਹੀ
ਮੈਂ ਕੀ ਕੀ ਕਹਾਂ ਫਲਾਣੀ ਵਰਗੀ
ਰਾਤੀਂ ਇਕ ਕੁੜੀ ਦਾ ਸੁਪਨਾ ਆਇਆ
ਕੁੜੀ ਕਵਿਤਾਵਾਂ ਦੀ ਰਾਣੀ ਵਰਗੀ

No comments:

Post a Comment